- ਬੇਕਾਬੂ ਟਰੱਕ ਘਰ ’ਚ ਵੜਿਆ, ਰੋਟੀ ਖਾ ਰਹੇ ਪਰਿਵਾਰਕ ਮੈਂਬਰਾਂ 'ਚੋਂ ਇਕ ਦੀ ਮੌਤ, ਤਿੰਨ ਜ਼ਖ਼ਮੀ February 2, 2023ਬੁੱਧਵਾਰ ਦੀ ਰਾਤ ਥਾਣਾ ਹਾਜੀਪੁਰ ਤਹਿਕਤ ਮਾਨਸਰ ਰੋਡ ’ਤੇ ਪਿੰਡ ਖੁੰਡਾ ਵਿਖੇ ਬੇਕਾਬੂ ਟਰੱਕ ਘਰ ਦੀ ਰਸੋਈ ’ਚ ਜਾ ਵੜਿਆ। ਟਰੱਕ ਨੇ ਰਸੋਈ ਅੰਦਰ ਰੋਟੀ ਖਾ ਰਹੇ ਪਰਿਵਾਰ ਦੇ ਚਾਰ ਜੀਆਂ ਨੂੰ ਦਰੜ ਦਿੱਤਾ ਜਿਨ੍ਹਾਂ ਵਿੱਚੋਂ ਪਰਿਵਾਰ ਦੇ ਇਕ ਮੈਂਬਰ ਦੀ ਮੌਤ ਹੋ ਗਈ।
- ਹਿਜ਼ਰਤ ਕਰਨ ਦੀ ਬਜਾਏ ਮਾਤ ਭੂਮੀ ਦੀ ਸੇਵਾ ਕਰ ਕੇ ਵਧਾਓ ਕਾਰੋਬਾਰ, ਮੁੱਖ ਮੰਤਰੀ ਭਗਵੰਤ ਮਾਨ ਨੇ ਸਨਅਤਕਾਰਾਂ ਨੂੰ ਕੀਤੀ ਭਾਵਨਾਤਮਕ ਅਪੀਲ February 2, 2023ਇਨਵੈਸਟ ਪੰਜਾਬ ਸੈਸ਼ਨ ਦੌਰਾਨ ਸਨਅਤਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿਚ ਸਨਅਤ ਦੇ ਪੱਖ ’ਚ ਸਭ ਤੋਂ ਅਨੁਕੂਲ ਮਾਹੌਲ ਮੁਹੱਈਆ ਕੀਤਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਨਅਤਕਾਰਾਂ ਨੂੰ ਇਸ ਦਾ ਵੱਡੇ ਪੱਧਰ ’ਤੇ ਫ਼ਾਇਦਾ ਹੋ ਰਿਹਾ ਹੈ ਅਤੇ ਇਨ੍ਹਾਂ ਸਨਅਤਕਾਰਾਂ ਨੂੰ ਹੁਣ ਅੱਗੇ ਵਧਦਿਆਂ ਪੰਜਾਬ ਦੇ ਬਰਾਂਡ ਅੰਬੈਸਡਰ ਬਣਦਿਆਂ ਸੂਬੇ ਲਈ ਨਿਵੇਸ਼ ਨੂੰ ਆਕਰਸ਼ਿਤ ਕਰਨਾ ਚਾਹੀਦਾ ਹੈ।
- ਅਕਾਲੀ ਦਲ ਤੇ ਬਸਪਾ ਮਿਲ ਕੇ ਲੜਨਗੇ ਲੋਕ ਸਭਾ ਚੋਣਾਂ, ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਬਸਪਾ ਮੁਖੀ ਮਾਇਆਵਤੀ ਨਾਲ ਕੀਤੀ ਮੀਟਿੰਗ February 2, 2023ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਸਿਆਸੀ ਗਠਜੋੜ ਬਣਿਆ ਰਹੇਗਾ। ਲੋਕ ਸਭਾ ਚੋਣਾਂ ਦੋਵੇ ਪਾਰਟੀਆਂ ਪੰਜਾਬ ’ਚ ਸਾਂਝੇ ਤੌਰ ’ਤੇ ਲੜਨਗੀਆਂ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐੱਮਪੀ ਹਰਸਿਮਰਤ ਕੌਰ ਬਾਦਲ ਨੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨਾਲ ਦਿੱਲੀ ’ਚ ਮੀਟਿੰਗ ਕਰ ਕੇ ਭਵਿੱਖ ਦੀ ਸਿਆਸੀ ਰਣਨੀਤੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਹੈ।
- ਮੁਹਾਲੀ ਦੇ ਉਦਯੋਗਪਤੀਆਂ ਨੇ ਪੰਜਾਬ ਇਨਫੋਟੈਕ 'ਤੇ ਲਾਇਆ ਵਿਤਕਰਾ ਕਰਨ ਦਾ ਦੋਸ਼, ਵਿਜੀਲੈਂਸ ਦੀ ਜਾਂਚ ਮੰਗੀ February 2, 2023ਪੰਜਾਬ ਸੂਚਨਾ ਅਤੇ ਸੰਚਾਰ ਟੈਕਨਾਲੋਜੀ ਕਾਰਪੋਰੇਸ਼ਨ ਲਿਮਟਿਡ (ਪੀਆਈਸੀਟੀਸੀਐੱਲ), ਜਿਸ ਨੂੰ ਪੰਜਾਬ ਇਨਫੋਟੈਕ ਵੀ ਕਿਹਾ ਜਾਂਦਾ ਹੈ, ਵਲੋਂ 50% ਅਣ-ਐਲਾਨੀ ਧਾਰਾ ਦੇ ਨਾਮ 'ਤੇ ਭੰਬਲਭੂਸਾ ਪੈਦਾ ਕੀਤਾ ਗਿਆ ਹੈ, ਜਿਸ ਨਾਲ ਮੁਹਾਲੀ ਇੰਡਸਟਰੀਅਲ ਏਰੀਆ ਫੇਜ਼ 8 ਦੇ ਛੋਟੇ ਅਲਾਟੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ।
- ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਵਾਲਾ ਮੁਲਜ਼ਮ ਗ੍ਰਿਫ਼ਤਾਰ, SCST ਐਕਟ ਤਹਿਤ ਮਾਮਲਾ ਦਰਜ February 2, 2023ਅਹਿਮਦਗੜ੍ਹ ਨੇੜਲੇ ਪਿੰਡ ਮੋਰਾਂਵਾਲੀ ਵਿੱਚ ਕਿਸਾਨ ਵੱਲੋਂ ਇੱਕ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਲੇਰਕੋਟਲਾ ਪੁਲਿਸ ਹਰਕਤ ਵਿੱਚ ਆ ਗਈ, ਜਿਸ ਨੇ ਮੁਲਜ਼ਮ ਦੀ ਪਛਾਣ ਕਰਕੇ ਉਸ ਖ਼ਿਲਾਫ਼ ਐੱਸਸੀ-ਐੱਸਟੀ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
- ਸ਼ਹੀਦ ਭਗਤ ਸਿੰਘ ਨਾਲ ਤੁਲਨਾ ਕਰਨ ’ਤੇ ਪਾਕਿ ਮੰਤਰੀ ਦਾ ਹੋ ਰਿਹਾ ਭਾਰੀ ਵਿਰੋਧ, ਲਾਹੌਰ ਹਾਈ ਕੋਰਟ ਦੇ ਵਕੀਲ ਇਮਤਿਆਜ਼ ਕੁਰੈਸ਼ੀ ਨੇ ਲਿਆ ਲੰਬੇ ਹੱਥੀਂ February 2, 2023ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਸ਼ਹੀਦ ਭਗਤ ਸਿੰਘ ਦਾ ਨਾਂ ਆਪਣੇ ਨਾਲ ਜੋੜਨ ’ਤੇ ਫਵਾਦ ਚੌਧਰੀ ਦਾ ਸਖ਼ਤ ਵਿਰੋਧ ਕੀਤਾ ਹੈ ਜੋ ਇਮਰਾਨ ਖਾਨ ਸਰਕਾਰ ਵਿਚ ਮੰਤਰੀ ਸੀ। ਫਾਊਂਡੇਸ਼ਨ ਦੇ ਚੇਅਰਮੈਨ ਤੇ ਲਾਹੌਰ ਹਾਈ ਕੋਰਟ ਦੇ ਵਕੀਲ ਇਮਤਿਆਜ਼ ਕੁਰੈਸ਼ੀ ਨੇ ਕਿਹਾ ਕਿ ਫਵਾਦ ਚੌਧਰੀ ਸ਼ਹੀਦ ਭਗਤ ਸਿੰਘ ਦੇ ਪੈਰਾਂ ਵਰਗਾ ਵੀ ਨਹੀਂ ਹੈ।
- Jagraon News : ‘ਚਿੱਟੇ’ ਦਾ ਟੀਕਾ ਲਾਉਂਦਿਆਂ ਕਬੱਡੀ ਖਿਡਾਰੀ ਦੀ ਮੌਤ, ਗਿਆਰ੍ਹਵੀਂ ’ਚ ਪੜ੍ਹਦਾ ਸੀ ਨਾਬਾਲਿਗ February 2, 2023ਸਿੱਧਵਾਂ ਬੇਟ ਇਲਾਕੇ ਦੇ ਪਿੰਡ ’ਚ ਚਿੱਟੇ ਦਾ ਟੀਕਾ ਲਗਾਉਂਦਿਆਂ ਕਬੱਡੀ ਖਿਡਾਰੀ ਦੀ ਮੌਤ ਹੋ ਗਈ। ਗਿਆਰ੍ਹਵੀਂ ’ਚ ਪੜ੍ਹਦੇ ਨਾਬਾਲਿਗ ਕਬੱਡੀ ਖਿਡਾਰੀ ਦੀ ਮੌਤ ਦੇ ਮਾਮਲੇ ’ਚ ਮੁੱਲਾਂਪੁਰ ਦਾਖਾ ਦੀ ਪੁਲਿਸ ਨੇ ਮ੍ਰਿਤਕ ਦੇ ਦੋਸਤ ਅਤੇ 3 ਨਸ਼ਾ ਤਸਕਰਾਂ ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ, ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
Unable to display feed at this time.
Unable to display feed at this time.